ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਉਨ੍ਹਾਂ ਦਾ ਟੀਚਾ - ਵਿਧਾਇਕ ਬਾਜਵਾ
ਕਾਦੀਆਂ, 2 ਅਪ੍ਰੈਲ ( ਹਰਪ੍ਰੀਤ ) - ਹਲਕਾ ਕਾਦੀਆਂ ਤੋਂ ਵਿਧਾਇਕ ਸ. ਫਤਹਿਜੰਗ ਸਿੰਘ ਬਾਜਵਾ ਨੇ ਅੱਜ ਬਲਾਕ ਕਾਹਨੂੰਵਾਨ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੋਕਲ ਅਰਪਣ ਕੀਤਾ ਅਤੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਤਕਸੀਮ ਕੀਤੀ। ਵਿਧਾਇਕ ਸ. ਬਾਜਵਾ ਵੱਲੋਂ ਪਿੰਡ ਲਖਨਪੁਰ ਵਿੱਚ 1665000 ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ ਅਤੇ ਛੱਪੜ ਦੇ ਨਵੀਨੀਕਰਨ ਵਾਸਤੇ ਹੋਰ ਰਕਮ ਅਲਾਟ ਕੀਤੀ ਸ. ਬਾਜਵਾ ਨੇ ਭੈਣੀ ਖਾਦਰ ਪਿੰਡ ਵਿੱਚ 5100000 ਰੁਪਏ ਦੇ ਹੋਏ ਕੰਮਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪਿੰਡ ਭੈਣੀ ਮੀਆਂ ਖਾਂ ਵਿੱਚ 9700000 ਰੁਪਏ ਦੇ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ। ਇਸ ਤੋਂ ਇਲਾਵਾ ਸ. ਬਾਜਵਾ ਨੇ ਪਿੰਡ ਗੋਤ ਖੁਰਦ ਨੂੰ ਵਿਕਾਸ ਕਾਰਜਾਂ ਲਈ 3273000 ਰੁਪਏ ਦੀ ਹੋਰ ਗ੍ਰਾਂਟ ਦਿੱਤੀ।
ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਦੀਆਂ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਵਨ ਹਲਕਾ ਬਣਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਵਿਕਾਸ ਵਿੱਚ ਗ੍ਰਾਂਟਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਾਲ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਾਰੇ ਪਿੰਡ ਮਾਡਲ ਵਿਲੇਜ ਵਜੋਂ ਵਿਕਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਪਾਰਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਿੱਚ ਪਿੰਡਾਂ ਦੀ ਨੁਹਾਰ ਬਦਲ ਗਈ ਹੈ ਅਤੇ ਸਹੂਲਤਾਂ ਦੇ ਪੱਖ ਤੋਂ ਪਿੰਡ ਵੀ ਹੁਣ ਸ਼ਹਿਰਾਂ ਤੋਂ ਘੱਟ ਨਹੀਂ ਰਹੇ ਹਨ।
ਇਸ ਮੌਕੇ ਮੈਂਬਰ ਐਸ ਐਸ ਬੋਰਡ ਭੁਪਿੰਦਰਪਾਲ ਸਿੰਘ ਵਿੱਟੀ, ਚੇਅਰਮੈਨ ਠਾਕੁਰ ਬਲਰਾਜ ਸਿੰਘ, ਚੇਅਰਮੈਨ ਕੁਲਵੰਤ ਸਿੰਘ ਭੈਣੀ ਖੁਰਦ, ਚੇਅਰਮੈਨ ਕੁਲਦੀਪ ਸਿੰਘ ਪਸਵਾਲ, ਬਲਵਿੰਦਰ ਸਿੰਘ ਭਿੰਦਾ ਨੈਨੇਕੋਟ, ਸਤਨਾਮ ਸਿੰਘ ਡੇਅਰੀਵਾਲ, ਅੰਗਰੇਜ਼ ਸਿੰਘ ਵਿਠਵਾਂ, ਰਾਹੁਲ ਕੋਟ ਖਾਨ ਮੁਹੰਮਦ, ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।


Borgata Hotel Casino & Spa - Mapyro
ReplyDeleteGet directions, reviews and information for 광주 출장마사지 Borgata Hotel Casino & Spa in 춘천 출장샵 Atlantic City, NJ. 8 Borgata Way. 평택 출장샵 Atlantic City, NJ 08401. Phone. 의왕 출장마사지 08401 서산 출장샵 08401