ਐੱਸ.ਡੀ.ਐੱਮ. ਬਟਾਲਾ ਨੇ ਹਨੀ ਚੌਹਾਨ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸਰਾਹਨਾ ਕੀਤੀ
ਬਟਾਲਾ, 24 ਅਪ੍ਰੈਲ ( ) - ਸਵਰਨਕਾਰ ਸੰਘ ਯੂਥ ਵਿੰਗ ਦੇ ਪ੍ਰਧਾਨ ਅਤੇ ਸਮਾਜ ਸੇਵਕ ਹਨੀ ਚੌਹਾਨ ਵਲੋਂ ਕੋਰੋਨਾ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਅੱਜ ਸਮਾਜ ਸੇਵੀ ਹਨੀ ਚੌਹਾਨ ਵਲੋਂ ਬਟਾਲਾ ਸ਼ਹਿਰ ਵਿਖੇ ਰਹਿ ਰਹੇ 100 ਦੇ ਕਰੀਬ ਬੰਗਾਲੀ ਅਤੇ ਦੂਸਰੇ ਰਾਜਾਂ ਦੇ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਕੀਤੀ ਗਈ।
ਰਾਸ਼ਨ ਦੀਆਂ ਇਹ ਕਿੱਟਾਂ ਵੰਡਣ ਦੀ ਰਸਮ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਔਖੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦੀ ਜੋ ਮਦਦ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਨੇਕ ਕਾਰਜ ਹੈ। ਉਨ੍ਹਾਂ ਕਿਹਾ ਕਿ ਹਨੀ ਚੌਹਾਨ ਨੇ ਬੀਤੇ ਦਿਨੀਂ ਵੀ ਰਾਸ਼ਨ ਵੰਡਣ ਦੀ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੇਵਾ ਲਈ ਉਨ੍ਹਾਂ ਦਾ ਧੰਨਵਾਦੀ ਹੈ।
ਇਸ ਦੌਰਾਨ ਹਨੀ ਚੌਹਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹ ਯਤਨ ਕਰ ਰਹੇ ਹਨ ਕਿ ਤਾਲਾਬੰਦੀ ਦੌਰਾਨ ਬਟਾਲਾ ਸ਼ਹਿਰ ਦਾ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ ਅਤੇ ਅਜਿਹਾ ਕਰਕੇ ਉਨ੍ਹਾਂ ਨੂੰ ਦਿਲੀ ਸਕੂਨ ਮਿਲਿਆ ਹੈ।
ਇਸ ਮੌਕੇ ਹਨੀ ਚੌਹਾਨ ਤੇ ਉਸਦੇ ਸਾਥੀਆਂ ਨੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਤ ਵੀ ਕੀਤਾ। ਇਸ ਮੌਕੇ ਨਰਿੰਦਰ ਚੌਹਾਨ, ਸਨੀ ਸਰੀਨ, ਕੇਸ਼ਾ ਚੱਡਾ, ਕਰਨ, ਰਾਕੇਸ਼ ਚਾਂਡੇ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਸਮਾਜ ਸੇਵੀ ਹਨੀ ਚੌਹਾਨ ਵਲੋਂ ਬੀਤੇ ਦਿਨੀ ਵੀ ਕੁਸ਼ਟ ਆਸ਼ਰਮ ਬਟਾਲਾ ਵਿਖੇ 120 ਪਰਿਵਾਰਾਂ ਨੂੰ ਆਟਾ ਵੰਡਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਘਰ-ਘਰ ਜਾ ਕੇ ਵੀ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ।

0 Comments:
Post a Comment